From the desk of the Chairman

" ਫੈਲੇ ਵਿਦਿਆ ਚਾਨਣੁ ਹੋਇ "


ਵੱਡੇ ਸ਼ਹਿਰਾਂ ਵਿਚ ਪੜ੍ਹਦੇ ਬਚਿੱਆਂ ਦੇ ਮੁਕਾਬਲੇ ਪੇਂਡੂ ਇਲਾਕੇ ਦੀ ਮੰਗ ਨੂੰ ਮੱਦੇਨਜ਼ਰ ਰੱਖਦਿਆਂ 1992 ਈ. ਨੂੰ ਪਿੰਡ ਚੱਕ ਅਲਾ ਬਖ਼ਸ਼, ਮੁਕੇਰੀਆਂ ਦੀ ਪੰਚਾਇਤ ਵਲੋਂ ਦਿੱਤੀ ਜ਼ਮੀਨ ਅਤੇ ਪਿੰਡ ਵਾਸੀਆਂ ਤੇ ਇਲਾਕੇ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਦਸਮੇਸ਼ ਪਬਲਿਕ ਸਕੂਲ ( ਇੰਗਲਿਸ਼ ਮੀਡੀਅਮ) ਅਪਰੈਲ 1993 ਤੋਂ ਹੋਂਦ ਵਿੱਚ ਆਇਆ, ਜਿਸ ਦਾ ਨੀਂਹ ਪੱਥਰ ਭਾਰਤ ਦੇ ਮਹਾਨ ਖੇਤੀ ਵਿਗਿਆਨੀ ਡਾ. ਖੇਮ ਸਿੰਘ ਗਿੱਲ (ਉੱਪ ਕੁਲਪਤੀ, ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ) ਦੇ ਕਰ ਕਮਲਾਂ ਨਾਲ ਰਖਿੱਆ ਗਿਆ। ਅੱਜ ਇਹ ਸਕੂਲ +2 ਸਾਇੰਸ (ਮੈਡੀਕਲ ਅਤੇ ਨਾਨ ਮੈਡੀਕਲ) ਤੱਕ ਚੱਲ ਰਿਹਾ ਹੈ, ਜਿੱਥੇ ਬਚਿੱਆਂ ਦੀ ਸ਼ਖਸੀਅਤ ਤੇ ਆਚਰਨ ਦੇ ਸਰਬ ਪੱਖੀ ਵਿਕਾਸ ਲਈ, ਉਸਾਰੂ ਸੋਚ ਲਈ ਪੜਾਈ ਦੇ ਨਾਲ ਨਾਲ ਉੱਚਿਆਂ ਨੈਤਿਕ ਕਦਰਾਂ ਕੀਮਤਾਂ ਅਤੇ ਅਨੁਸ਼ਾਸ਼ਨ ਤੇ ਜ਼ੋਰ ਦਿੱਤਾ ਜਾਂਦਾ ਹੈ।

ਸਕੂਲ ਦੇ ਸੁਚੱਜੇ ਪ੍ਰਬੰਧ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟੱਰਸਟ ਦੀ ਸਥਾਪਨਾ ਕੀਤੀ ਗਈ । ਇਸ ਟੱਰਸਟ ਵਲੋਂ ਸਮੇਂ-ਸਮੇਂ ਤੇ ਇਲਾਕੇ ਦੀ ਮੰਗ ਨੂੰ ਮੁੱਖ ਰੱਖਦੇ ਕਈ ਹੋਰ ਅਦਾਰੇ ਖੋਲ੍ਹੇ ਗਏ ਜਿਵੇਂ: ਦਸਮੇਸ਼ ਗਰਲ਼ਜ਼ ਕਾਲਜ, ਭਾਈ ਕੁਲਦੀਪ ਸਿੰਘ ਚੱਕ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ (ਗਰਲ਼ਜ਼) ਅਤੇ ਦਸਮੇਸ਼ ਨਰਸਰੀ ਸਕੂਲ ।

ਅੱਜ ਇਹ ਅਦਾਰੇ ਪੇਂਡੂ ਇਲਾਕੇ ਦੇ ਲੋਕਾਂ ਲਈ ਵਰਦਾਨ ਸਿੱਧ ਹੋ ਰਹੇ ਹਨ ਜਿਥੋਂ ਪੜ੍ਹ ਕੇ ਬੱਚੇ ਦੇਸ-ਪ੍ਰਦੇਸ ਵਿੱਚ ਨਾਮਣਾ ਖੱਟ ਰਹੇ ਹਨ । ਮੈਂ ਸ਼ੁਕਰਗੁਜ਼ਾਰ ਹਾਂ ਪ੍ਰਮਾਤਮਾ ਅਤੇ ਇਲਾਕੇ ਦੀਆਂ ਸੰਗਤਾਂ ਦਾ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਅਦਾਰੇ ਦਿਨ ਦੁਗਣੀ ਤੇ ਰਾਤ ਚੌਗੁਣੀ ਤੱਰਕੀ ਕਰ ਰਹੇ ਹਨ ।

ਵਾਹਿਗੁਰੂ ਜੀ ਕਾ ਖਾਲਸਾ ।
ਵਾਹਿਗੁਰੂ ਜੀ ਕੀ ਫਤਿਹ ॥

S. Ravinder Singh
( Chairman )